ਜੋ ਲਿਖਾਉਂਦਾ ਮੈਂ ਉਹੀ ਲਿਖਦਾ ॥
ਜੋ ਸਿਖਾਉਂਦਾ ਮੈਂ ਉਹੀ ਸਿਖਦਾ ॥ ੧
ਜੋ ਕਰਾਉਂਦਾ ਮੈਂ ਉਹੀ ਕਰਦਾ ॥
ਜਿਸ ਤਰਾਉਂਦਾ, ਸੋਈ ਤਰਦਾ ॥ ੨
ਨਿਰਮਲ ਜਿਸ ਦਾ ਮਨ ਸੋਈ ਡਰਦਾ ॥
ਹਿਰਦੇ ਜਿਸ ਦੇ ਨਾਮ ਨਹੀਂ ਮਰਦਾ ॥ ੩
ਮੂਰਖ ਜਪੇ ਨ ਨਾਮ ਨਰਕੀ ਜਾਂਵਦਾ ॥
ਦਸੇ ਦਿਸ਼ਾ ਭਾਉਂਦਾ ਦੁੱਖ ਜੀ ਪਾਂਵਦਾ ॥ ੪
ਨਾਮ ਜਿਨ੍ਹਾਂ ਹਿਰਦੇ ਸ਼ਾਂਤ ਹੋ ਜਾਂਵਦਾ ॥
ਭਟਕਣਾ ਮੁੱਕਦੀ ਸਾਰੀ ਦਰਸ਼ਨ ਪਾਂਵਦਾ ॥ ੫
ਸੁਣੋ ਬੇਨਤੀ ਪ੍ਰਭ ਤੇਰੇ ਸ਼ਰਣੀ ਆਇਆ ॥
ਵੈਰ ਵਿਰੋਧ ਕੱਢ ਤੂੰ ਹੀ ਸਮਝਾਇਆ ॥ ੬
ਕਰ ਕਿਰਪਾ ਵਾਹਿਗੁਰੂ ਨਾਮ ਟਿਕਾਇਆ ॥
ਤੇਰੇ ਨਾਮ ਗੁਰਨਾਮ ਮੁਕਤ ਕਰਾਇਆ ॥ ੭
Page No.: 18
Ref. No.: 38